ਤਾਰੇ ਕੀ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਹੋਣ ਦਾ ਭੋਰਾ ਵੀ ਦੁੱਖ ਨਹੀਂ ਹੈ?-ਭਾਈ ਰਾਜੋਆਣਾ


ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਖਾਲਸਾ ਜੀ, ਜਗਤਾਰ ਸਿੰਘ ਤਾਰਾ ਨੇ ਮੈਨੂੰ ਇੱਕ ਲੈਟਰ ਲਿਖ ਕੇ ਕੁਝ ਸੁਆਲ ‐ ਜੁਆਬ ਕੀਤੇ ਹਨ ਇਨ੍ਹਾਂ ਦਾ ਜੁਆਬ ਮੈਂ ਖਾਲਸਾ ਪੰਥ ਦੀ ਲੱਗੀ ਕਚਹਿਰੀ ਵਿੱਚ ਦੇਣਾ ਚਾਹੁੰਦਾ ਹਾਂ। ਤਾਰਾ ਸਿੰਘ ਸੱਭ ਤੋਂ ਪਹਿਲਾਂ ਤਾਂ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਕਿਸ ਹੈਸੀਅਤ ਨਾਲ ਇਹ ਸਵਾਲ ਪੁੱਛ ਰਿਹਾ ਹੈ , ਕੀ ਤੂੰ ਮੈਨੂੰ ਰੇਸ਼ਮ, ਹਵਾਰੇ ਅਤੇ ਪ੍ਰੋ: ਭੁੱਲਰ ਦਾ ਸਾਥੀ ਹੋਣ ਦੇ ਨਾਤੇ ਇਹ ਸੱਭ ਪੁੱਛ ਰਿਹਾ ਹੈ, ਜਾਂ ਫਿਰ ਬੇਅੰਤ ਕਾਂਡ ਦੀ ਕਾਰਵਾਈ ਦਾ ਤੇਰੇ ਕਹਿਣ ਅਨੁਸਾਰ ਮੁੱਡਲਾ ਹਿੱਸਾ ਹੋਣ ਦੇ ਨਾਤੇ ਇਹ ਸੱਭ ਪੁੱਛ ਰਿਹਾ ਹੈ ।ਜਿੱਥੋਂ ਤੱਕ ਤਾਰਾ ਸਿੰਘ ਤੇਰੇ ਇਸ ਕਾਂਡ ਦੀ ਕਾਰਵਾਈ ਦਾ ਮੁਡਲਾ ਹਿੱਸਾ ਹੋਣ ਦੀ ਗੱਲ ਹੈ ਤਾਂ ਮੈਂ ਤੈਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ 31 ਅਗਸਤ 1995 ਨੂੰ ਮੈਂ ਤੈਨੂੰ ਆਪਣੇ ਸਕੂਟਰ ਤੇ ਬੈਠਾ ਕੇ ਸੈਕਟਰੀਏਟ ਆਪਣੇ ਨਾਲ ਲੈ ਗਿਆ ਸੀ ਜਿਸ ਸੈਕਟਰੀਏਟ ਵਾਰੇ ਤੂੰ ਪਹਿਲਾਂ ਬਿਲਕੁਲ ਹੀ ਅਣਜਾਣ ਸੀ । ਫਿਰ ਦੁਪਹਿਰ ਨੂੰ ਬੇਅੰਤ ਸਿੰਘ ਦੇ ਸੈਕਟਰੀਏਟ ਪਹੁੰਚ ਜਾਣ ਤੋਂ ਬਾਅਦ ਆਪਾ ਵਾਪਸ ਕਮਰੇ ਵਿੱਚ ਚਲੇ ਗਏ ਸੀ ਜਿਥੇ ਭਾਈ ਦਿਲਾਵਰ ਸਿੰਘ ਐਕਸ਼ਨ ਲਈ ਤਿਆਰ ਹੋਇਆ ਬੈਠਾ ਸੀ ।ਫਿਰ ਆਪਾ ਭਾਈ ਦਿਲਾਵਰ ਸਿੰਘ ਸਮੇਤ ਸੈਕਟਰੀਏਟ ਵਾਪਸ ਆ ਗਏ ਸੀ । ਸੈਕਟਰੀਏਟ ਪਹੁੰਚ ਕੇ ਤੂੰ ਕਾਰ ਖੜੀ ਕਰਕੇ ਮੈਨੂੰ ਮਿਲੇ ਬਿਨਾਂ ਹੀ ਕਾਹਲੀ ਨਾਲ ਉਥੋਂ ਚਲਾ ਗਿਆ ਸੀ । ਉਸ ਤੋਂ ਬਾਅਦ ਮੈਂ ਅਤੇ ਭਾਈ ਦਿਲਾਵਰ ਸਿੰਘ ਇੱਕਲੇ ਹੀ ਐਕਸ਼ਨ ਦੀ ਤਿਆਰੀ ਕਰਦੇ ਰਹੇ। ਤੈਨੂੰ ਪਤਾ ਹੈ ਕਿ ਤੁਹਾਡੀ ਇਹ ਮਹਾਨ ਹਸਤੀ(ਹਵਾਰਾ) 30 ਤਰੀਕ ਨੂੰ ਹੀ ਮੋਹਾਲੀ ਤੋਂ ਦਿੱਲੀ ਗਾਜੀਆਬਾਦ ਚਲਾ ਗਿਆ ਸੀ ਅਤੇ 31 ਅਗਸਤ 1995 ਬੇਅੰਤ ਸਿੰਘ ਦੇ ਕਤਲ ਵਾਲੇ ਦਿਨ ਵੀ ਇਹ ਦਿੱਲੀ ਗਾਜੀਆਬਾਦ ਵਿੱਚ ਹੀ ਸੀ । ਤੂੰ ਕਾਰ ਸੈਕਟਰੀਏਟ ਛੱਡ ਕੇ ਉਥੋਂ ਭੱਜ ਕੇ ਵੀ ਇਸ ਕਾਰਵਾਈ ਦਾ ਮੁੱਡਲਾ ਹਿੱਸਾ ਬਣ ਗਿਆ ਅਤੇ ਮਹਾਨ ਹਸਤੀ ਗਾਜੀਆਬਾਦ ਵਿੱਚ ਬੈਠ ਕੇ ਇਸ ਕੇਸ ਦਾ ਮਾਸਟਰ ਮਾਈਂਡ ਅਤੇ ਕਰਤਾ- ਧਰਤਾ ਬਣ ਗਿਆ। ਭਾਈ ਦਿਲਾਵਰ ਸਿੰਘ ਆਪਣੇ ਸਰੀਰ ਦੀ ਬੋਟੀ ਬੋਟੀ ਕਰਵਾ ਕੇ ਵੀ ਤੁਹਾਡੀ ਨਜ਼ਰ ਵਿੱਚ ਇਸ ਕੇਸ ਦਾ ਹਿੱਸਾ ਨਹੀਂ ਹੈ। ਕਿਉਂਕਿ ਤੁਹਾਡੇ ਕਹਿਣ ਅਨੁਸਾਰ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ । ਇਹ ਸਾਰਾ ਕੰਮ ਜਗਤਾਰ ਸਿੰਘ ਹਵਾਰੇ ਨੇ ਆਪ ਹੀ ਕੀਤਾ ਹੈ । ਬਾਕੀ ਮੇਰਾ ਅਤੇ ਬਾਕੀ ਸਾਥੀਆਂ ਦਾ ਨਾਮ ਤਾਂ ਤੁਹਾਡੀ ਡਾਈਰੀ ਵਿੱਚ ਕਿਤੇ ਦਰਜ ਹੀ ਨਹੀਂ ਹੈ । ਹੁਣ ਜਦ ਖਾਲਸਾ ਪੰਥ ਨੂੰ ਇਸ ਕੇਸ ਦੀ ਅਸਲੀਅਤ ਦਾ ਪਤਾ ਲੱਗ ਰਿਹਾ ਹੈ ਤਾਂ ਤੁਹਾਨੂੰ ਦੁੱਖ ਪਹੁੰਚ ਰਿਹਾ ਹੈ । ਤਾਰੇ ਕੀ ਤੈਨੂੰ ਰੇਸ਼ਮ ਕੈਟ ਵੱਲੋਂ ਰਵੀ ਕੈਟ ਨਾਲ ਸਬੰਧ ਰੱਖਣ ਦਾ ਭੋਰਾ ਵੀ ਦੁੱਖ ਨਹੀਂ ਹੈ? ਕੀ ਤੈਨੂੰ ਭਾਈ ?ਪਰ ਫਿਰ ਵੀ ਮੈਂ ਕਦੇ ਕਿਸੇ ਦੇ ਵੀ ਸਹਿਯੋਗ ਨੂੰ ਕਦੇ ਘਟਾ ਕੇ ਜਾਂ ਵਧਾ ਕੇ ਨਹੀਂ ਦੇਖਿਆ , ਜਿਸ ਕਿਸੇ ਦਾ ਜਿੰਨਾ ਵੀ ਸਹਿਯੋਗ ਹੈ ਉਹ ਸਤਿਕਾਰਯੋਗ ਹੈ ਪਰ ਬਾਕੀ ਸਾਥੀਆਂ ਦੇ ਸਹਿਯੋਗ ਨੂੰ ਭੁੱਲ ਕੇ ਖੁਦ ਹੀ ਧੋਖੇ ਨਾਲ ਕਰਤਾ ਧਰਤਾ ਬਣ ਜਾਣਾ ਖਾਲਸਾ ਪੰਥ ਨਾਲ ਧੋਖਾ ਹੈ। ਸੰਘਰਸ਼ ਨਾਲ ਧੋਖਾ ਹੈ ।

ਤਾਰਾ ਸਿੰਘ ਜੀ, ਜਿਥੋਂ ਤੱਕ ਤੁਸੀਂ ਇਹ ਕਿਹਾ ਹੈ ਕਿ ਹਵਾਰੇ ਅਤੇ ਸਾਥੀਆਂ ਦੇ ਵਿਚਾਰ ਕੀ ਹਨ ਇਹ ਕੋਈ ਬਹਿਸ ਦਾ ਵਿਸ਼ਾ ਹੀ ਨਹੀਂ ਹੈ। ਤਾਰਾ ਸਿੰਘ ਤੂੰ ਮੈਨੂੰ ਇਹ ਗੱਲ ਦੱਸ ਜਦ 31 ਮਾਰਚ ਨੂੰ ਮੇਰੀ ਫਾਂਸੀ ਦਾ ਦਿਨ ਤਹਿ ਸੀ ਤਾਂ 27 ਮਾਰਚ ਨੂੰ ਹਵਾਰਾ ਆਪਣੇ ਨੇੜਲੇ ਸਾਥੀ ਦਲਜੀਤ ਸਿੰਘ ਬਿੱਟੂ ਰਾਹੀਂ ਅਖਬਾਰਾਂ ਨੂੰ ਇਹ ਬਿਆਨ ਜਾਰੀ ਕਰਦਾ ਹੈ ਕਿ ਉਸ ਦੇ ਅਤੇ ਮੇਰੇ ਵਿੱਚ ਬਹੁਤ ਹੀ ਜਿਆਦਾ ਵਿਚਾਰਕ ਮੱਤਭੇਦ ਹਨ ਤਾਂ ਫਿਰ ਖਾਲਸਾ ਪੰਥ ਨੂੰ ਇਹ ਦੱਸਣਾ ਤੁਹਾਡਾ ਫ਼ਰਜ ਹੈ ਕਿ ਤੁਹਾਡੇ ਕਿਹੜੇ ਵਿਚਾਰਾਂ ਨਾਲ ਮੇਰੇ ਮੱਤਭੇਦ ਹਨ। ਇਥੇ ਮੈਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਆਖਰ ਤੁਹਾਡੇ ਵਿਚਾਰ ਹੈ ਕੀ । ਇਕ ਜੱਥੇਬੰਦੀ ਦਾ ਮੁਖੀ , ਜਿਸ ਦੇ ਹਰ ਕੰਮ ਨੇ ਆਪਣੀ ਜੱਥੇਬੰਦੀ ਦੇ ਮੈਂਬਰਾਂ ਲਈ ਪ੍ਰੇਰਨਾ ਦਾ ਸਰੋਤ ਬਣਨਾ ਹੁੰਦਾ ਹੈ, ਅਗਰ ਉਹ ਮੁਖੀ ਬਿਨਾਂ ਕੋਈ ਵਿਚਾਰ ਰੱਖੇ ਇਕ ਆਮ ਅਪਰਾਧੀ ਚੋਰਾਂ ਦੀ ਤਰ੍ਹਾਂ ਇੱਕ ਮਜਿਸਟਰੇਟ ਅੱਗੇ ਆਪਣਾ ਕੇਸ ਲੜਦਾ ਹੈ, ਸ਼ੈਸਨ ਕੋਰਟ ਵਿੱਚ ਕੇਸ ਲੜਦਾ ਹੈ , ਹਾਈਕੋਰਟ ਵਿੱਚ ਕੇਸ ਲੜਦਾ ਹੈ , ਸੁਪਰੀਮ ਕੋਰਟ ਵਿੱਚ ਆਪਣਾ ਕੇਸ ਲੜਦਾ ਹੈ , ਦੁਸ਼ਮਣ ਦੀ ਅਦਾਲਤ ਵਿੱਚ ਚੁੱਪਚਾਪ ਖੜਾ ਹੈ ਤਾਂ ਤੁਸੀਂ ਇਸ ਨੂੰ ਕੀ ਕਹੋਗੇ। ਕੀ ਸਿਰਫ਼ ਗੋਲੀ ਚਲਾਉਣਾ ਤੇ ਭੱਜ ਜਾਣਾ ਹੀ ਸੰਘਰਸ਼ ਹੈ । ਤਾਰਾ ਸਿੰਘ ਇਕ ਸੰਘਰਸ਼ੀ ਯੋਧੇ ਦਾ ਹਰ ਐਕਸ਼ਨ ਉਸ ਦੇ ਵਿਚਾਰ ਹੁੰਦੇ ਹਨ। ਅਗਰ ਕੋਈ ਸੰਘਰਸ਼ੀ ਯੋਧਾ ਕੋਈ ਐਕਸ਼ਨ ਕਰਕੇ ਦੁਸ਼ਮਣ ਦੀ ਅਦਾਲਤ ਵਿੱਚ ਇਕ ਆਮ ਅਪਰਾਧੀ ਦੀ ਤਰ੍ਹਾਂ ਆਪਣੇ ਕੀਤੇ ਹੋਏ ਕੰਮ ਤੋਂ ਮੁਨਕਰ ਹੋ ਜਾਵੇ ਤਾਂ ਫਿਰ ਇਕ ਸੰਘਰਸ਼ੀ ਯੋਧੇ ਅਤੇ ਇੱਕ ਆਮ ਅਪਰਾਧੀ ਵਿੱਚ ਫਰਕ ਹੀ ਕੀ ਰਹਿ ਜਾਂਦਾ ਹੈ । ਹਰ ਐਕਸ਼ਨ ਤੋਂ ਬਾਅਦ ਇਹ ਦੱਸਣਾ ਸੰਘਰਸ਼ੀ ਬੰਦੇ ਦਾ ਫਰਜ਼ ਹੁੰਦਾ ਹੈ ਕਿ ਉੁਸਨੇ ਇਹ ਐਕਸ਼ਨ ਕਿਉ ਕੀਤਾ ਇਸ ਦਾ ਸੰਘਰਸ਼ ਨੂੰ ਅਤੇ ਖਾਲਸਾ ਪੰਥ ਨੂੰ ਕੀ ਫਾਇਦਾ ਹੈ ।

ਤਾਰਾ ਸਿੰਘ ਜਿਥੋਂ ਤੱਕ ਹਵਾਰੇ ਦੇ ਜਾ ਕਿਸੇ ਹੋਰ ਦੇ ਕੇਸ ਲੜਨ ਦਾ ਸਬੰਧ ਹੈ, ਮੈਨੂੰ ਕਿਸੇ ਦੇ ਵੀ ਕੇਸ ਲੜਨ ਤੇ ਕੋਈ ਇਤਰਾਜ ਨਹੀਂ ਹੈ , ਪਰ ਕੌਮੀ ਸਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਤੋਂ ਮੁਨਕਰ ਹੋ ਕੇ ਕਿਸੇ ਵੱਲੋਂ ਵੀ ਕੇਸ ਲੜਨ ਤੇ ਸਖ਼ਤ ਇਤਰਾਜ ਹੈ । ਤੂੰ ਵੀ 8 ਸਾਲ ਅਦਾਲਤ ਵਿੱਚ ਬੈਠਦਾ ਰਿਹਾ ਹੈ । ਪਰ ਤੁਸੀ ਸਾਰੇ ਸਾਥੀਆਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਤੁਸੀਂ ਸਾਰੇ ਅਚਾਨਕ ਹੀ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਕਿਉਂ ਹੋ ਗਏ । ਕਿਤੇ ਤੁਹਾਡੀ ਇਸ ਕੋਸ਼ਿਸ ਦਾ ਮਕਸਦ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਨੂੰ ਨੌਜਵਾਨਾਂ ਦੀ ਪ੍ਰੇਰਨਾ ਦਾ ਸਰੋਤ ਬਣਨ ਤੋਂ ਰੋਕਣਾ ਤਾਂ ਨਹੀਂ ਹੈ ? ਅਗਰ ਕੇਸ ਹੀ ਲੜਨਾ ਸੀ ਤਾਂ ਇਹ ਕਹਿ ਕੇ ਲੜਿਆਂ ਜਾਂਦਾ ਕਿ ਅਸੀਂ ਇਸ ਕੇਸ ਵਿੱਚ ਸ਼ਾਮਿਲ ਨਹੀਂ ਹਾਂ, ਅਸੀਂ ਬੇਕਸੂਰ ਹਾਂ । ਅੱਜ ਵੀ ਮੇਰੇ ਸਵਾਲ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਖੜੇ ਹਨ ਕਿ ਅਗਰ ਤੁਹਾਡੇ ਕਹਿਣ ਦੇ ਮੁਤਾਬਕ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ । ਤਾਂ ਫਿਰ ਭਾਈ ਦਿਲਾਵਰ ਸਿੰਘ ਸ਼ਹੀਦ ਕਿਸ ਤਰ੍ਹਾਂ ਹੋ ਗਿਆ, ਬੱਬਰ ਕਿਸ ਤਰ੍ਹਾਂ ਹੋ ਗਿਆ । ਰੇਸ਼ਮ ਦੇ ਰਵੀ ਕੈਟ ਨਾਲ ਕੀ ਸਬੰਧ ਹਨ। ਤਾਰਾ ਸਿੰਘ ਸਵਾਲਾਂ ਦੇ ਜੁਆਬ ਦੇਵੋ। ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਲ ਮਟੌਲ ਨਾ ਕਰੋ।

ਤਾਰਾ ਸਿੰਘ . ਤੁਹਾਡਾ ਇਹ ਕਹਿਣਾ ਕਿ ਹਵਾਰਾ ਸੁਪਰੀਮ ਕੋਰਟ ਤੋਂ ਬਾਅਦ ਰਾਸਟਰਪਤੀ ਕੋਲ ਨਹੀਂ ਜਾਵੇਗਾ। ਤੁਹਾਡੀ ਇਹ ਗੱਲ ਵੀ ਆਪਣੇ ਆਪ ਨੂੰ ਅਤੇ ਖਾਲਸਾ ਪੰਥ ਨੂੰ ਧੋਖਾ ਦੇਣ ਵਾਲੀ ਹੈ । ਜਿਹੜਾ ਵਿਆਕਤੀ ਇੱਕ ਮਜਿਸਟਰੇਟ ਅੱਗੇ ਕੇਸ ਲੜ੍ਹਦਾ ਹੈ ਤਾਂ ਉਸ ਨੂੰ ਰਾਸਟਰਪਤੀ ਅੱਗੇ ਕੇਸ ਲੜਨ ਤੇ ਤਾਂ ਮਾਣ ਹੀ ਕਰਨਾ ਚਾਹੀਦਾ ਹੈ ।ਕਿਉਂਕਿ ਮਜਿਸਟਰੇਟ ਨਾਲੋਂ ਤਾਂ ਰਾਸਟਰਪਤੀ ਦਾ ਅਹੁਦਾ ਸੁਪਰੀਮ ਹੈ। ਤਹਾਡੀ ਇਹ ਗੱਲ ਵੀ ਖਾਲਸਾ ਪੰਥ ਨੂੰ ਗੁੰਮਰਾਹ ਕਰਨ ਵਾਲੀ ਅਤੇ ਧੋਖਾ ਦੇਣ ਵਾਲੀ ਹੀ ਹੈ।

ਤਾਰਾ ਸਿੰਘ ਤੁਸੀ ਮੇਰੇ ਲਈ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਰਹਿਮ ਮੰਗਣ ਦੀ ਗੱਲ ਕੀਤੀ ਹੈ । ਤੁਸੀ ਮੇਰੀ ਫਾਂਸੀ ਤੇ ਲੱਗੀ ਰੋਕ ਨੂੰ, ਮੇਰੇ ਵੱਲੋਂ ਇਸ ਨੂੰ ਖਾਲਸਾ ਪੰਥ ਦੀ ਜਿੱਤ ਕਰਾਰ ਦੇਣ ਤੇ ਇਤਰਾਜ ਕੀਤਾ ਹੈ । ਤਾਰਾ ਸਿੰਘ ਤੂੰ ਇਹ ਕਹਿ ਰਿਹਾ ਹੈ ਕਿ ਮੇਰੀ ਫਾਂਸੀ ਤੇ ਰੋਕ ਲੱਗਣ ਨਾਲ ਖਾਲਸਾ ਪੰਥ ਦਾ ਸਿਰ ਦਿੱਲੀ ਅੱਗੇ ਝੁਕਿਆ ਹੈ। ਪਰ ਤੇਰਾ ਡੈਡੀ ਵਧਾਵਾ ਸਿੰਘ ਆਪਣੀ ਲੈਟਰ ਵਿੱਚ ਇਹ ਕਹਿ ਰਿਹਾ ਹੈ ਕਿ ਇਹ ਰੋਕ ਖਾਲਸਾ ਪੰਥ ਦੇ ਰੋਹ ਦੇ ਕਾਰਣ ਲੱਗੀ ਹੈ । ਤੁਸੀ ਪਿਉ- ਪੁੱਤ ਪਹਿਲਾਂ ਸਵਾਲ ਤਾਂ ਠੀਕ ਕਰ ਲਵੋ।ਪਰ ਫਿਰ ਵੀ ਮੈਂ ਤੈਨੂੰ ਇਹ ਗੱਲ ਸਪੱਸ਼ਟ ਕਰ ਹੀ ਦਿੰਦਾ ਹਾਂ ਕਿ ਜੇਕਰ ਤੂੰ ਈਰਖਾ ਅਤੇ ਸਾੜੇ ਦੀਆਂ ਐਨਕਾਂ ਲਾਹ ਕੇ ਇਸ ਵਰਤਾਰੇ ਨੂੰ ਦੇਖਦਾ ਤਾਂ ਇਹ ਸਾਰਾ ਵਰਤਾਰਾ ਤੁਹਾਨੂੰ ਅਕਾਲ-ਪੁਰਖ ਦੀ ਕੋਈ ਖੇਡ ਨਜ਼ਰ ਆਉਂਦਾ , ਤੁਹਾਨੂੰ ਇਸ ਵਿਚੋਂ ਕਿਸੇ ਕਿਸਮ ਦਾ ਧੋਖਾ ਅਤੇ ਫਰੇਬ ਨਜ਼ਰ ਨਾ ਆਉਂਦਾ । ਮੇਰੀ ਫਾਂਸੀ ਤੇ ਰੋਕ ਲਗਾ ਕੇ ਕੇਂਦਰ ਦੀ ਕਾਂਗਰਸ ਸਰਕਾਰ ਜਿਹੜੀ ਹਰ ਪਲ ਖਾਲਸਾ ਪੰਥ ਦੇ ਅਤੇ ਅਕਾਲੀਆਂ ਦੇ ਖਿਲਾਫ ਕੋਈ ਨਾ ਕੋਈ ਸਾਜਿਸ਼ ਕਰਦੀ ਰਹਿੰਦੀ ਹੈ , ਉਹ ਅਕਾਲੀਆਂ ਨੂੰ ਫਾਇਦਾ ਦੇਣ ਲਈ ਮੇਰੀ ਫਾਂਸੀ ਤੇ ਰੋਕ ਲਗਾਏਗੀ , ਅਜਿਹੇ ਵਿਚਾਰ ਤਾਂ ਤੁਹਾਡੇ ਵਰਗੇ ਕਿਸੇ ਮਹਾਨ ਬੁੱਧੀਜੀਵੀ ਦੇ ਹੀ ਹੋ ਸਕਦੇ ਹਨ।

ਤਾਰਾ ਸਿੰਘ, ਜਿੱਥੋ ਤੱਕ ਮੇਰੀ ਫਾਂਸੀ ਤੇ ਲੱਗੀ ਰੋਕ ਨੂੰ, ਮੇਰੇ ਵੱਲੋਂ ਇਸ ਨੂੰ ਖਾਲਸਾ ਪੰਥ ਦੀ ਜਿੱਤ ਕਰਾਰ ਦੇਣ ਦਾ ਸਵਾਲ ਹੈ, ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਨਾਂ ਤਾਂ ਮੈਂ ਕਿਸੇ ਤੋਂ ਰਹਿਮ ਮੰਗਿਆ, ਨਾ ਹੀ ਖਾਲਸਾ ਪੰਥ ਨੇ ਕਿਸੇ ਤੋਂ ਰਹਿਮ ਮੰਗਿਆ ਸਗੋਂ ਖਾਲਸਾ ਪੰਥ ਨੇ ਕੇਸਰੀ ਪੱਗਾਂ ਬੰਨ ਕੇ, ਕੇਸਰੀ ਨਿਸ਼ਾਨ ਹੱਥ ਵਿੱਚ ਫੜ ਕੇ ਸੜਕਾਂ ਤੇ ਨਿਕਲ ਕੇ ਖਾਲਿਸਤਾਨ ‐ਜਿੰਦਾਬਾਦ ਦੇ ਨਾਹਰੇ ਲਗਾ ਕੇ ਦਿੱਲੀ ਤੋਂ ਅਜ਼ਾਦੀ ਦੀ ਮੰਗ ਕੀਤੀ ਸੀ, 29 ਮਾਰਚ ਨੂੰ ਪਟਿਆਲਾ ਜੇਲ੍ਹ ਨੂੰ ਘੇਰਨ ਦਾ ਪ੍ਰੋਗਰਾਮ ਬਣਾਇਆ ਸੀ । ਤਾਰਾ ਸਿੰਘ , ਜੇਕਰ 28 ਮਾਰਚ ਦੀ ਰਾਤ ਨੂੰ ਮੇਰੀ ਫਾਂਸੀ ਤੇ ਰੋਕ ਨਾ ਲਗਾਈ ਜਾਂਦੀ ਤਾਂ 29 ਮਾਰਚ ਨੂੰ ਪਟਿਆਲਾ ਜੇਲ੍ਹ ਦੇ ਆਲੇ-ਦੁਆਲੇ ਖਾਲਸਾ ਪੰਥ ਦਾ ਉਹ ਇੱਕਠ ਹੋਣਾਂ ਸੀ ਜਿਹੜਾ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਖਾਲਸਾ ਪੰਥ ਦੇ ਇਸ ਇੱਕਠ ਦੀ ਅਕਾਲ-ਪੁਰਖ ਤੋਂ ਬਿਨਾਂ ਹੋਰ ਕੋਈ ਨੇਤਾ ਅਗਵਾਈ ਨਹੀਂ ਸੀ ਕਰ ਰਿਹਾ , ਜਿਸ ਦਾ ਮਨੋਰਥ ਮੇਰੀ ਫਾਂਸੀ ਰੋਕਣਾ ਸੀ । ਮੇਰੀ ਫਾਂਸੀ ਤੇ ਰੋਕ ਕਿਸੇ ਸ੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਕਹਿਣ ਤੇ ਨਹੀਂ ਲੱਗੀ , ਸਗੋਂ ਖਾਲਸਾ ਪੰਥ ਦੇ ਰੋਹ ਅੱਗੇ, ਏਜੰਸੀਆਂ ਦੀਆਂ ਰਿਪੋਰਟਾ ਤੇ ਦਿੱਲੀ ਦਾ ਤਖ਼ਤ ਝੁਕਿਆ ਸੀ । ਮੇਰੇ ਵੱਲ ਨੂੰ ਰੱਸਾ ਲੈ ਕੇ ਆ ਰਹੀ ਦਿੱਲੀ ਨੂੰ ਖਾਲਸਾ ਪੰਥ ਨੇ ਕੇਸਰੀ ਨਿਸ਼ਾਨ ਦਿਖਾ ਕੇ ਵਾਪਸ ਦਿੱਲੀ ਵੱਲ ਨੂੰ ਭਜਾਇਆ ਸੀ, ਇਸੇ ਲਈ ਹੀ ਮੈਂ ਇਸ ਨੂੰ ਖਾਲਸਾ ਪੰਥ ਦੀ ਜਿੱਤ ਕਰਾਰ ਦਿੱਤਾ ਸੀ । ਤਾਰਾ ਸਿੰਘ , ਜੇਕਰ ਤੈਨੂੰ ਅਕਾਲ-ਪੁਰਖ ਵੱਲੋਂ ਖਾਲਸਾ ਪੰਥ ਦੇ ਵਿਹੜੇ ਵਿੱਚ ਵਰਤਾਏ ਗਏ ਇਸ ਵਰਤਾਰੇ ਵਿਚੋਂ ਵੀ ਕੋਈ ਸ਼ੱਕ ਜਾਂ ਧੋਖਾ ਨਜ਼ਰ ਆਉਂਦਾ ਹੈ ਤਾਂ ਇਹ ਕਸੂਰ ਤੁਹਾਡੀ ਸੋਚ ਦਾ, ਤੁਹਾਡੀ ਮਾਨਸਿਕਤਾ ਦਾ ਹੈ । ਤੁਹਾਡੀ ਹਰ ਸੋਚ ਦਾ ਅਧਾਰ ਧੋਖਾ ਅਤੇ ਫਰੇਬ ਹੈ । ਇਸੇ ਲਈ ਹੀ ਤੁਹਾਡੀ ਮਹਾਨ ਹਸਤੀ ਹਵਾਰੇ ਵੱਲੋਂ ਵਿਸਾਖੀ ਤੇ ਦਿੱਤਾ ਗਿਆ ਸੰਦੇਸ਼ ਵੀ ਜਾਂਚ ਪੜਤਾਲ ਤੋਂ ਬਾਅਦ ਜਾਅਲੀ ਪਾਇਆ ਗਿਆ ਹੈ, ਕਿਸੇ ਹੋਰ ਟੁੱਕੜਬੋਚ ਵੱਲੋਂ ਲਿਖਿਆ ਪਾਇਆ ਗਿਆ ਹੈ । ਇਹ ਸਾਰਾ ਝੂਠ ਅਤੇ ਧੋਖਾ ਤੁਹਾਨੂੰ ਮੁਬਾਰਕ ਹੋਵੇ। ਤੁਹਾਡੀ ਈਰਖਾ ਅਤੇ ਸਾੜੇ ਨੂੰ ਮੈਂ ਇਥੇ ਬੈਠਾ ਵੀ ਮਹਿਸੂਸ ਕਰ ਰਿਹਾ ਹਾਂ ।

ਤਾਰਾ ਸਿੰਘ , ਜਿਹੜਾ ਤੁਸੀ ਚੋਣਾਂ ਵਿੱਚ ਨਿਰਦੋਸ਼ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੀ ਕੀਤੀ ਮੱਦਦ ਤੋਂ ਇਨਕਾਰ ਕੀਤਾ ਹੈ ,ਉਸ ਦੇ ਸਬੂਤ ਅਤੇ ਖਬਰਾਂ ਮੈਂ ਤੁਹਾਨੂੰ ਭੇਜ ਦਿੱਤੇ ਹਨ। ਪਹਿਲਾਂ ਕੋਈ ਕੰਮ ਕਰਨਾ ਫਿਰ ਉਸ ਤੋਂ ਮੁਕਰ ਜਾਣਾ ਤੁਹਾਡੀ ਪਹਿਲਾਂ ਤੋਂ ਹੀ ਫਿਤਰਤ ਰਹੀ ਹੈ ।

ਤਾਰਾ ਸਿੰਘ , ਜਿਹੜੀ ਤੂੰ ਪ੍ਰੋ:ਭੁੱਲਰ ਤੇ ਚਿੱਕੜ ਸੁੱਟਣ ਦੀ ਗੱਲ ਕਹੀ ਹੈ। ਪਹਿਲੀ ਗੱਲ ਤਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਸਾਰਿਆਂ ਵੱਲੋਂ ਸਵਾਲ ਪੁੱਛਣ ਦਾ ਠੇਕਾ ਲੈ ਲਿਆ ਹੈ । ਤੂੰ ਕਦੇ ਰੇਸ਼ਮ ਵੱਲੋਂ , ਕਦੇ ਹਵਾਰੇ ਵੱਲੋਂ, ਕਦੇ ਪ੍ਰੋ:ਭੁੱਲਰ ਵੱਲੋਂ ਮੈਨੂੰ ਸਵਾਲ ਪੁੱਛ ਰਿਹਾ ਹੈ । ਕੀ ਤੁਸੀਂ ਸਾਰੇ ਦੇਸ਼ ਭਗਤ ਇੱਕਠੇ ਹੀ ਹੋ ? ਪਰ ਫਿਰ ਵੀ ਮੈਂ ਤੈਨੂੰ ਦੱਸ ਦਿੰਦਾ ਹਾਂ ਕਿ ਮੈਂ ਕਦੇ ਵੀ ਪ੍ਰੋ:ਭੁੱਲਰ ਤੇ ਕੋਈ ਚਿੱਕੜ ਨਹੀਂ ਸੁੱਟਿਆ , ਹਜ਼ਾਰਾਂ ਲੋਕ ਹਰ ਰੋਜ਼ ਆਪਣੇ ਕੇਸ ਲੜਦੇ ਹਨ, ਰਹਿਮ ਦੀਆਂ ਅਪੀਲਾਂ ਕਰਦੇ ਹਨ , ਮੈਂ ਕਦੇ ਕਿਸੇ ਤੇ ਕੋਈ ਇਤਰਾਜ਼ ਨਹੀਂ ਕੀਤਾ। ਮੈਂ ਤਾਂ ਕਿਸੇ ਜਿੰਮੇਵਾਰ ਸੱਜਣ ਰਾਹੀਂ ਪ੍ਰੋ:ਭੁੱਲਰ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ ਵੀ ਕੀਤੀ ਸੀ ਕਿ ਅਗਰ ਰਹਿਮ ਦੀ ਅਪੀਲ ਹੀ ਕਰਨੀ ਹੈ ਤਾਂ ਸੰਘਰਸ਼ ਨਾਲੋਂ ਆਪਣਾ ਨਾਤਾ ਤੋੜ ਲਵੋ। ਅਪੀਲ ਕਰਨ ਵਾਲਾ ਚਾਹੇ ਪ੍ਰੋ:ਭੁੱਲਰ ਹੋਵੇ, ਚਾਹੇ ਹਵਾਰਾ ਮੈਂ ਇੰਨਾਂ ਦਾ ਵਿਰੋਧ ਕਦੇ ਵੀ ਕਿਸੇ ਨਿੱਜੀ ਕਾਰਣ ਕਰਕੇ ਨਹੀਂ ਕੀਤਾ , ਸਗੋਂ ਕੌਮੀ ਭਾਵਨਾਵਾਂ ਕਰਕੇ ਅਤੇ ਸੰਘਰਸ਼ੀ ਸੋਚ ਕਰਕੇ ਹੀ ਕੀਤਾ ਹੈ। ਸਿੱਖੀ ਸਿਧਾਤਾਂ ਅਤੇ ਸਿੱਖੀ ਪ੍ਰੰਪਰਾਵਾਂ ਕਰਕੇ ਹੀ ਕੀਤਾ ਹੈ । ਇਨਾਂ ਨੂੰ ਸਿਸਟਿਮ ਅੱਗੇ ਅਤੇ ਕਾਤਲ ਹੁਕਮਰਾਨਾਂ ਅੱਗੇ ਝੁਕੇ ਦੇਖ ਕੇ, ਰਹਿਮ ਮੰਗਦੇ ਦੇਖ ਕੇ ਮੈਨੂੰ ਸਾਰਾ ਸੰਘਰਸ਼ ਹੀ, ਸਮੁੱਚੇ ਸ਼ਹੀਦਾਂ ਦੀ ਸੋਚ ਹੀ ਦਿੱਲੀ ਅੱਗੇ ਤਰਲੇ ਕੱਢਦੀ ਨਜ਼ਰ ਆਉਂਦੀ ਹੈ । ਇੰਨਾਂ ਨੂੰ ਅਜਿਹਾ ਕਰਦੇ ਦੇਖ ਕੇ ਮੈਂ ਕਈ ਵਾਰ ਕੰਧਾਂ ਵਿੱਚ ਮੁੱਕੇ ਮਾਰੇ ਹਨ। ਮੇਰੀ ਅਲੋਚਨਾਂ ਦੇ ਕਾਰਣ ਇਹ ਹੁੰਦੇ ਹਨ ਕਿ ਜਦੋਂ ਪੂਰੀ ਸ੍ਰੋਮਣੀ ਕਮੇਟੀ , ਸਾਰਾ ਸੰਤ ਸਮਾਜ ਪ੍ਰੋ:ਭੁੱਲਰ ਦੇ ਪਰਿਵਾਰ ਨਾਲ ਖੜ ਗਿਆ ਤਾਂ ਫਿਰ ਦੋ ਘੰਟੇ ਬਾਅਦ ਹੀ ਜੱਸੀ ਖੰਗੂੜਾ ਵਰਗੇ ਕਾਂਗਰਸੀ ਕੋਲ ਜਾਣ ਦੀ ਕੀ ਜਰੂਰਤ ਸੀ ,ਜਦ ਪਰਿਵਾਰ ਦਾ ਸਵੇਰੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਸਨਮਾਨ ਹੋ ਗਿਆ ਤਾਂ ਫਿਰ ਸ਼ਾਮ ਨੂੰ ਸੋਨੀਆ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਰਹਿਮ ਮੰਗਣ ਦੀ ਕੀ ਜਰੂਰਤ ਸੀ। ਅਜਿਹਾ ਕਹਿ ਕੇ ਮੈਂ ਇਥੇ ਕਦੇ ਵੀ ਪ੍ਰੋ: ਭੁੱਲਰ ਦੇ ਪਰਿਵਾਰ ਦਾ ਅਪਮਾਨ ਨਹੀਂ ਕਰ ਰਿਹਾ ਹੁੰਦਾ ਸਗੋਂ ਮੇਰਾ ਮਕਸਦ ਪਰਿਵਾਰ ਦੇ ਹੋ ਰਹੇ ਅਪਮਾਨ ਨੂੰ ਰੋਕਣਾ ਹੁੰਦਾ ਹੈ। ਇਥੇ ਮੇਰਾ ਮਕਸਦ ਪ੍ਰੋ : ਭੁੱਲਰ ਦੀ ਜਾਂ ਹੋਰ ਕਿਸੇ ਦੀ ਤੌਹੀਨ ਕਰਨਾ ਨਹੀਂ ਹੁੰਦਾ ਸਗੋਂ ਸੰਘਰਸ਼ ਦੀ ਹੋ ਰਹੀ ਤੌਹੀਨ ਨੂੰ ਰੋਕਣਾ ਹੁੰਦਾ ਹੈ । ਤੁਹਾਨੂੰ ਇਸ ਸਾਰੇ ਵਰਤਾਰੇ ਨੂੰ ਨਿੱਜ ਤੋਂ ਉੱਪਰ ਉੱਠ ਕੇ ਦੇਖਣ ਦੀ ਜਰੂਰਤ ਹੈ।

ਤਾਰਾ ਸਿੰਘ ਜੀ, ਸੰਘਰਸ਼ ਦੌਰਾਨ ਅਗਰ ਦੁਸ਼ਮਣ ਜਾਂ ਦੁਸ਼ਮਣਾਂ ਦੀ ਅਦਾਲਤ ਕਿਸੇ ਸੰਘਰਸ਼ੀ ਯੋਧੇ ਨੂੰ ਮੌਤ ਦੀ ਸਜ਼ਾ ਸੁਣਾਉਂਦਾ ਹੈ ਤਾਂ ਉਸ ਸਮੇਂ ਇੱਕ ਯੋਧੇ ਕੋਲ ਆਪਣੀ ਗੱਲ ਕਹਿਣ ਦਾ, ਆਪਣੇ ਸੰਘਰਸ਼ ਵਾਰੇ ਦੱਸਣ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੁੰਦਾ । ਅਜਿਹੇ ਸਮੇਂ ਇੱਕ ਜਰਨੈਲ ਨੂੰ ਆਪਣੇ ਜਰਨੈਲ ਹੋਣ ਫਰਜ਼ ਅਦਾ ਕਰਨਾ ਚਾਹੀਦਾ ਹੈ । ਕਿਉਂਕਿ ਅਗਰ ਕੋਈ ਜਰਨੈਲ ਹੀ ਦੁਸਮਣ ਤੋਂ ਆਪਣੀ ਜਿੰਦਗੀ ਦੀ ਭੀਖ ਮੰਗੇਗਾ ਤਾਂ ਪਿੱਛੇ ਖੜੀ ਫੌਜ ਕੀ ਕਰੇਗੀ ਤਾਂ ਫਿਰ ਉਸ ਨੂੰ ਸੰਘਰਸ਼ ਦੌਰਾਨ ਕਿਸੇ ਹੋਰ ਨੂੰ ਮਾਰਨ ਦਾ ਕੀ ਹੱਕ ਰਹਿ ਜਾਵੇਗਾ ।

ਬਾਕੀ ਤਾਰਾ ਸਿੰਘ ਤੁਹਾਡੇ ਨਾਲ ਮੇਰੇ ਗਿਲੇ ਸਿਕਵੇ ਜੋ ਵੀ ਹੋਣ ਇੱਕ ਗੱਲ ਬਹੁਤ ਕਲੀਅਰ ਹੈ ਕਿ ਇਸ ਜਨਮ ਵਿੱਚ ਮੇਰਾ ਤੁਹਾਡੇ ਨਾਲ ਕਿਸੇ ਕਿਸਮ ਦਾ ਵੀ ਕੋਈ ਸਬੰਧ ਨਹੀਂ ਹੋਵੇਗਾ। ਤੁਸੀਂ ਆਪਣੇ ਉੱਪਰ ਲੱਗੇ ਇਲਜਾਮਾਂ ਦੇ ਜੁਆਬ ਆਪਣੀ ਕਿਸੇ ਕਮਜੋਰੀ ਕਰਕੇ ਨਹੀਂ ਦਿੱਤੇ ਹੋਣੇ। ਇਲਜਾਮਾਂ ਤੋਂ ਬਾਅਦ ਚੁੱਪ ਰਹਿਣ ਦੇ ਆਪਣੇ ਕੀਮਤੀ ਵਿਚਾਰਾਂ ਨੂੰ ਆਪਣੇ ਤੱਕ ਹੀ ਸੀਮਤ ਰੱਖੋ।

ਤਾਰਾ ਸਿੰਘ ਜੀ, ਤੁਸੀ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਨੂੰ ਆਖਰੀ ਫ਼ਤਿਹ ਬੁਲਾਉਣ ਸਮੇਂ ਤੁਹਾਡੇ ਕਹਿਣ ਅਨੁਸਾਰ ਇਹ ਵਾਅਦਾ ਕੀਤਾ ਸੀ ਕਿ ਤੁਸੀ ਭਾਈ ਸਾਹਿਬ ਦੀ ਸੋਚ ਤੇ ਪਹਿਰਾ ਦੇਵੋਗੇ ਪਰ ਤੁਸੀਂ ਤਾਂ ਉਸ ਦੇ ਨਾਲ ਚੰਗਾ ਵਾਅਦਾ ਨਿਭਾਇਆ ਕਿ ਉਸ ਦੀ ਕੁਰਬਾਨੀ ਤੋਂ ਹੀ ਮੁਨਕਰ ਹੋ ਗਏ । ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੀ ਬੋਟੀ ਬੋਟੀ ਇਸ ਕਰਕੇ ਕਰਵਾਈ ਸੀ ਤਾਂ ਕਿ ਉਹ ਪੰਜਾਬ ਦੀ ਧਰਤੀ ਤੇ ਹੋ ਰਹੇ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕਤਲੇਆਮ ਨੂੰ ਰੋਕ ਸਕੇ। ਪਰ ਤੁਸੀਂ ਗੁਆਂਢੀ ਦੇਸ਼ ਵਿੱਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਮੈਕ ਵੇਚਣ ਦਾ ਵਾਅਦਾ ਵੀ ਤੁਸੀਂ ਭਾਈ ਸਾਹਿਬ ਨਾਲ ਹੀ ਕੀਤਾ ਸੀ । ਤੁਸੀ ਤਾਂ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲਿਆਂ ਨਾਲ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਨਾਲ ਰਾਜਸੀ ਸਾਂਝ ਪਾਈ ਬੈਠੇ ਹੋ। ਤੁਸੀਂ ਤਾਂ ਆਪਣਾ ਮੁੱਖ ਦਫ਼ਤਰ ਵੀ “ਸ੍ਰੀ ਅਕਾਲ ਤਖ਼ਤ ਸਾਹਿਬ”ਤੇ ਹੀ ਖੋਲ ਰੱਖਿਆ ਹੈ, ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁਲਦਾ ਹੈ ਇਹ ਵੀ ਦੱਸ ਦੇਣਾ ਸੀ । ਇਸ ਦਫ਼ਤਰ ਦਾ ਕੰਟਰੋਲ ਕਿਤੇ ਬੱਬਰ ਖਾਲਸਾ ਜਰਮਨੀ ਦੇ ਮੁਖੀ ਜੱਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਕੋਲ ਤਾਂ ਹੀ ਨਹੀਂ ਹੈ । ਮੈਂ ਹਮੇਸ਼ਾ ਹੀ ਇਹ ਸੋਚਦਾ ਹੁੰਦਾ ਸੀ ਕਿ ਤੁਸੀ ਸਾਰੇ ਹਮੇਸਾ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਦੀ ਆਲੋਚਨਾ ਹੀ ਕਿਉਂ ਕਰਦੇ ਰਹਿੰਦੇ ਹੋ। ਮੈਨੂੰ ਤਾਂ ਹੁਣ ਪਤਾ ਲੱਗਾ ਹੈ ਕਿ ਤੁਹਾਡਾ ਮੇਨ ਦਫ਼ਤਰ ਹੀ ਉੱਥੇ ਹੈ। ਪਿਛਲੀ ਦਿਨੀ ਹੋਏ ਸੰਘਰਸ਼ ਦੌਰਾਨ ਤੁਹਾਡੇ ਦਫ਼ਤਰ ਦੇ ਇੱਕ ਉੱਚ ਅਹੁਦੇ ਤੇ ਬੈਠੇ ਮੈਂਬਰ ਨਾਲ ਸਾਡਾ ਵਾਹ ਵੀ ਪਿਆ ਸੀ । ਉਏ ਕੁਝ ਤਾਂ ਸ਼ਰਮ ਕਰੋ ਮੱਦਦ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲਿਆਂ ਦੀ ਕਰਨੀ, ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਕਰਨੀ, ਨਸ਼ਿਆਂ ਦਾ ਕਾਰੋਬਾਰ ਕਰਨਾ, ਦਫ਼ਤਰ ਵੀ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਹੀ ਖੋਲਣਾ।ਵਾਹ! ਚੰਗੇ ਵਾਅਦੇ ਨਿਭਾ ਰਹੇ ਹੋ ਭਾਈ ਦਿਲਾਵਰ ਸਿੰਘ ਨਾਲ । ਕੀ ਤੁਹਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਤੁਹਾਡੀ ਹਰ ਚੀਜ਼ ਹੀ ਧੋਖਾ ਹੈ । ਤਾਰਾ ਸਿੰਘ ਜੀ, ਤੁਸੀਂ ਬੇਅੰਤ ਕੇਸ ਵਿੱਚ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਕਰਨ ਦੀ ਅਪੀਲ ਖਾਲਸਾ ਪੰਥ ਨੂੰ ਕੀਤੀ ਹੈ । ਕੀ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ ਕਿ ਇਹ ਸਾਰੇ ਸਿੰਘ ਤੁਹਾਨੂੰ 17 ਸਾਲ ਬਾਅਦ ਹੀ ਕਿਉਂ ਨਜ਼ਰ ਆਏ ਹਨ? ਤੂੰ ਤਾਂ ਇਨ੍ਹਾਂ ਸਿੰਘਾਂ ਨੂੰ 250 ਰੁ: ਮਹੀਨਾ ਤਨਖਾਹ ਦੇ ਕੇ ਖਰਚਾ ਘੱਟ ਕਰਨ ਦਾ ਉਪਦੇਸ਼ ਵੀ ਦਿੰਦਾ ਹੁੰਦਾ ਸੀ । ਇੰਨਾਂ ਦਿਨਾਂ ਵਿੱਚ ਹੀ ਜੇਲ੍ਹ ਦੀ ਤਲਾਸ਼ੀ ਦੌਰਾਨ ਤੁਹਾਡੇ ਕੋਲੋਂ 70 ਹਜ਼ਾਰ ਰੁ: ਨਕਦ ਬਰਾਮਦ ਹੋਏ ਸਨ। ਹੁਣ ਤੱਕ ਜਿੰਨ੍ਹਾਂ ਨਾਲ ਧੋਖਾ ਕਰਦੇ ਰਹੇ ਹੋ, ਹੁਣ ਅਚਾਨਕ ਉਨ੍ਹਾਂ ਸਿੰਘਾਂ ਦੀ ਮੱਦਦ ਦਾ ਖਿਆਲ ਮਨ ਵਿੱਚ ਕਿਵੇਂ ਆ ਗਿਆ। ਕਿਤੇ ਇਸ ਵਿੱਚ ਵੀ ਕੋਈ ਧੋਖਾ ਤਾਂ ਨਹੀਂ ਹੈ ।
ਤਾਰਾ ਸਿੰਘ , ਜਰਾ ਉਂਠ ਕੇ ਖੜ੍ਹੇ ਹੋਵੋ, ਦੋਨੋਂ ਹੱਥ ਜੋੜੋ ਅਤੇ ਉੱਪਰ ਵੱਲ ਨੂੰ ਮੂੰਹ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਆਪਣੇ ਕੀਤੇ ਹੋਏ ਅਤੇ ਕੀਤੇ ਜਾ ਰਹੇ ਗੁਨਾਹਾਂ ਦੀ ਮਾਫ਼ੀ ਮੰਗੋ ਅਤੇ ਵਾਹਿਗੁਰੂ ਵਾਹਿਗੁਰੂ ਕਰੋ, ਇਸ ਵਿੱਚ ਹੀ ਤੁਹਾਡਾ ਭਲਾ ਹੈ ।
ਖਾਲਸਾ ਜੀ , ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਇਨ੍ਹਾਂ ਝੂਠ ਅਤੇ ਧੋਖੇ ਦੇ ਵਪਾਰੀਆਂ ਤੋਂ ਸੁਚੇਤ ਰਿਹਾ ਜਾਵੇ । ਧਰਮ ਤੇ ਹਮਲਾ ਕਰਨ ਵਾਲਿਆਂ ਨਾਲ ਅਤੇ ਕਾਤਲਾਂ ਨਾਲ ਰਾਜਸੀ ਸਾਂਝ ਰੱਖਣ ਵਾਲੇ ਇਹ ਦਿੱਲੀ ਦਰਬਾਰੀ ਸਾਰੇ ਇੱਕਠੇ ਹੋ ਕੇ ਖਾਲਸੇ ਦੇ ਮਨਾਂ ਵਿੱਚ ਉਂਠੇ ਕੇਸਰੀ ਸਵੈਮਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਚੋਰ ਅਤੇ ਲੁਟੇਰੇ ਕਿਸਮ ਦੇ ਲੋਕ , ਅਦਾਲਤਾਂ ਵਿੱਚ ਹੱਥ ਜੋੜੀ ਖੜੇ ਲੋਕ ਵੀ ਮੇਰੇ ਤੇ ਇਲਜ਼ਾਮ ਲਾ ਰਹੇ ਹਨ । ਪਰ ਤੁਸੀਂ ਯਕੀਨ ਕਰਨਾ ਮੇਰਾ ਸੰਘਰਸ਼ ਇਨ੍ਹਾਂ ਝੂਠ ਦੇ ਅਤੇ ਧੋਖੇ ਦੇ ਵਪਾਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੈ । ਇਨ੍ਹਾਂ ਮਾਖੌਟਾਧਾਰੀਆਂ ਨੂੰ ਹਰ ਮੋੜ ਤੇ ਮੂੰਹ ਦੀ ਖਾਣੀ ਪਵੇਗੀ ।।

ਰੱਬ ਰਾਖਾ
ਮਿਤੀ 28-04-2012
ਵੱਲੋਂ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)

ਟਿੱਪਣੀ ਕਰੋ